ਸੰਪਾਦਕੀ


ਸਾਹਿਤ ਸਮਾਜ ਵਿਚ ਵੱਡੇ ਪਰਿਵਰਤਨ ਲਿਆਉਣ ਦੀ ਸ਼ਕਤੀ ਵੀ ਰਖਦਾ ਹੈ
ਪੰਜਾਬੀ ਕੌਮ ਇਤਹਾਸ ਦੇ ਸਫੇ ਤੇ ਇਕ ਵਿਲਖਣ ਨਸਲ ਹੈ . ਇਕ ਦੇਸ਼ ਜੋ ਵਿਸ਼ਵ ਦੇ ਇਕ ਪਾਸੇ ਤਿੰਨ ਪਾਣੀਆਂ ਨਾਲ ਘਿਰਿਆ ਹੋਇਆ ਹੈ , ਤੇ ਉਸਦੀ ਮੁਠੀ ਕੁ ਭਰ ਆਬਾਦੀ ....ਇਸ ਆਬਾਦੀ ਦੀ ਕੁਖ ਵਿਚ ਜਨਮੇ ਮਰਜੀਵੜੇ ..ਜੋ ਕੇ ਸਮੁਚੀ ਮਾਨਵ ਜਾਤੀ ਨੂੰ ਆਪਣੇ ਕਲੇਵੇਂ ਵਿਚ ਲੈ ਕੇ ਪਿਆਰ , ਹਮਦਰਦੀ , ਮੇਹਨਤ ਤੇ ਬਹਾਦਰੀ ਦਾ ਪੈਗਾਮ ਲੈ ਕੇ ਨਿਕਲ ਤੁਰੇ .
ਪੰਜਾਬੀਆਂ ਨੇ ਅਦਭੁਤ, ਸ੍ਰੋਮਣੀ,ਵਿਲਖਣ,ਗੌਰਵਮਈ ਤੇ ਵਿਸ਼ਵ ਦੇ ਨਕਸ਼ੇ ਤੇ ਇਕ ਵਖਰੀ ਪਹਿਚਾਣ ਬਣਾਈ ਹੈ  , ਅਜਿਹੀ ਕੌਮ ਦੀ ਸਾਹਿਤ , ਇਤਿਹਾਸ , ਮਿਥਿਹਾਸ ,ਸਭਿਆਚਾਰ ਧਰਮ ਤੇ ਦਰਸ਼ਨ ਕਿਸ ਪ੍ਰਕਾਰ ਦੇ ਤੇ ਉਸਦੀ ਪਧਰ ਕੀ ਹੋਵੇਗੀ . ਕਿਓਂ ਕਿ  ਕਿਸੇ ਦੇਸ਼ ਦੀ ਸਿਰਜਨ ਪ੍ਰਕਿਰਿਆ ਵਿਚ ਇਹ ਤੱਤ ਅਧਾਰ-ਭੂਮੀ ਵਿਚ ਹੁੰਦੇ ਹਨ ਤੇ ਉਸ ਕੌਮ ਦੇ ਨੈਤਿਕ ਮੁੱਲਾਂ ਦੇ ਨਿਰਧਾਰਣ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ . ਸਾਹਿਤ ਦੇ ਮਹਤਵ ਇਸ ਜਰਿਏ ਤੋਂ ਹੋਰ ਵੀ ਵਧ ਜਾਂਦੇ ਹਨ . ਅਸੀਂ ਕਿਸੇ ਕੌਮ,ਦੇਸ਼ ਜਾਂ ਇਲਾਕੇ ਬਾਰੇ ਜਾਨਣਾ ਹੋਵੇ ਤਾਂ ਨਿਸ਼ਚਤ ਤੌਰ ਤੇ ਸਾੰਨੂ ਓਥੋਂ ਦੇ ਸਾਹਿਤ ਬਾਰੇ ਪੜਨਾ ਪਵੇਗਾ . ਇਹੀ ਕਾਰਨ ਹੈ ਕੇ ਅਸੀਂ ਸਾਹਿਤ ਨੂੰ "ਸਮਾਜ਼  ਦਾ ਸ਼ੀਸ਼ਾ" ਕਹਿੰਦੇ ਹਾਂ .
ਸਾਹਿਤ ਕੀ ਹੈ ? ਇਸ ਵਿਸ਼ੇ ਤੇ ਢੇਰਾਂ ਦੇ ਢੇਰ ਵਿਚਾਰ ਪੁਸਤਕਾਂ ਤੇ ਹੋਰ ਕਾਫੀ ਕੁਝ ਸਾਨੂੰ ਮਿਲਦਾ ਹੈ . ਬਹੁਤ ਸਾਰੇ ਵਿਧਵਾਨਾਂ ਨੇ ਆਪਣੀ ਸੂਝ ਤੇ ਸਮਰਥਾ ਅਨੁਸਾਰ ਇਸ ਵਿਸ਼ੇ ਤੇ ਆਪਣੀਆਂ ਬਹੁਤ ਸਾਰੀਆਂ ਟਿਪਣੀਆਂ ਦਿਤੀਆਂ ਹਨ ਜੋ ਕੀ ਆਪਣੇ ਵਿਗਾਨਿਕ ਤੇ ਤਰਕਮਈ ਸਰੂਪ ਸਦਕਾ ਸਾਰਥਿਕ ਵੀ ਹਨ . ਕੁੱਲ ਮਿਲਾ ਕੇ ਸਿੱਟਾ ਇਹ ਨਿਕਲਿਆ ਕੇ ਸਾਹਿਤ ਮਨੁਖ ਨੂੰ  ਜਿੰਦਗੀ ਵਧੀਆ ਢੰਗ ਨਾਲ ਜਿਉਣੀ ਸਿਖਾਉਂਦਾ ਹੈ . ਸਾਡੀ ਧਰਨਾ ਵੀ ਇਹੀ ਹੈ ਕੇ ਓਹੀ ਰਚਨਾ ਸਾਹਿਤਿਕ ਤੇ ਅਮੀਰ ਹੋ ਸਕਦੀ ਹੈ , ਜੋ ਨੈਤਕ ਮੁੱਲ ਦੀ ਗੱਲ ਕਰਦੇ ਹੋਏ ਮਨੁਖੀ ਜਿੰਦਗੀ ਵਿਚ ਸਮਸਿਆਵਾਂ ਤੇ ਦਵੰਧਾਂ  ਨਾਲ ਜੂਝਣ ਲਈ ਕੋਈ ਸਾਰਥਿਕ ਹੱਲ ਦਸ ਸਕੇ .
ਸਾਹਿਤ ਦੇ ਵਖ-ਵਖ ਰੂਪ (ਨਾਟਕ,ਨਾਵਲ,ਕਵਿਤਾ,ਕਹਾਣੀ,ਜੀਵਨੀ,ਸਵੈ-ਜੀਵਨੀ,ਨਿਬੰਧ,ਲੇਖ,ਸਫ਼ਰਨਾਮਾ) ਰਾਹੀਂ ਲੋਕਾਂ ਦੀਆਂ ਸਮਸਿਆਵਾਂ , ਖਾਹਿਸਾਂ ,ਸੁਪਨਿਆਂ ਤੇ ਵਲਵਲਿਆਂ ਦੇ ਪ੍ਰਗਟਾ ਬੜੇ ਹੀ ਅੰਦਾਜ਼ ਵਿਚ ਹੁੰਦੇ ਨੇ . ਨਰੋਆ ਸਮਾਜ ਸਿਰਜਨ ਲਈ
ਸਿਰਜਨਾਤਮਕ ਸਾਹਿਤ ਦੀ ਲੋੜ ਹੈ .
ਕਈ ਇਤਹਾਸਿਕ ਘਟਨਾਵਾਂ ਪਿਛੇ ਕਿਤੇ ਨਾ ਕਿਤੇ ਓਥੋਂ ਦੇ ਸਾਹਿਤ ਦਾ ਹਥ ਜਰੂਰ ਹੁੰਦਾ ਹੈ . ਰੂਸ ਦੀ ਕ੍ਰਾਂਤੀ ਪਿਛੇ ਸਾਹਿਤ ਦੀ ਭੂਮਿਕਾ ਬਹੁਤ ਮਹਤਵਪੂਰਨ ਸੀ. ਸਾਡੇ ਦੇਸ਼ ਦੀ ਆਜ਼ਾਦੀ ਵਿਚ ਵੀ ਸਾਹਿਤ ਦੀ ਭੂਮਿਕਾ ਨੂੰ ਅਖੋਂ -ਪਰੋਖੇ ਨਹੀਂ ਕੀਤਾ ਜਾ ਸਕਦਾ . ਸਾਹਿਤ ਰਾਹੀਂ ਅਸਿਧੇ ਰੂਪ ਵਿਚ ਲੋਕ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਦੇ ਹਨ .ਇਸ ਪ੍ਰਕਾਰ ਸਾਹਿਤ ਕਿਸੇ ਵੀ ਵੱਡੇ ਪਰਿਵਰਤਨ ਲਿਆਉਣ ਦੀ ਸ਼ਕਤੀ ਰਖਦਾ ਹੈ ਬਸ਼ਰਤੇ ਲੇਖਕ ਇਮਾਨਦਾਰੀ ਨਾਲ ਆਪਣੀ ਜੁਮੇਵਾਰੀ ਨਿਭਾਉਣ .
ਇਸ ਲਈ ਜਰੂਰੀ ਹੈ ਕੇ ਬੁਧੀਜੀਵੀ ਇਕ ਸਾਂਝੇ ਪਲੇਟਫਾਰਮ ਤੇ ਆਪਨੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ . ਆਧੁਨਿਕ ਤਕਨੀਕੀ ਯੁਗ ਵਿਚ ਸਾਡੇ ਕੋਲ ਇੰਟਰਨੇਟ ਦੀ ਸਹੂਲਤ ਹੈ , ਜਿਸ ਰਾਹੀਂ ਅਸੀਂ ਘਰ ਬੈਠੇ ਹੀ ਸੰਪਰਕ ਵਿਚ ਰਹਿ ਸਕਦੇ ਹਾਂ ਅਤੇ ਪਤਾ ਲਗਾ ਸਕਦੇ ਹਾਂ ਕਿ ਸਾਡੇ ਘਰ ਤੋਂ ਬਾਹਰ ਕਿ ਕੁਝ ਵਾਪਰ ਰਿਹਾ ਹੈ . ਪਰ ਇਥੇ ਇਹ ਵੀ ਧਿਆਨ ਰਖਣ ਵਾਲੀ ਗੱਲ ਹੈ ਕਿ  ਅਸੀਂ ਇਸ ਸਹੁਲਤ ਦੇ ਪ੍ਰਯੋਗ ਸਿਤ੍ਜ੍ਨਾਤਮਕ ਕੰਮ ਲਈ ਕਰੀਏ . ਇੰਟਰਨੇਟ ਤੇ ਅਜਿਹਾ ਬਹੁਤ ਕੁਝ ਪਰੋਸਿਆ ਜਾ ਰਿਹਾ ਹੈ ਜੋ ਸਾਡੇ ਸਮਾਜਿਕ, ਨੈਤਿਕ ਮੁੱਲਾਂ ਦੀਆਂ ਧੱਜੀਆਂ ਉੱਡਾ ਕੇ ਰਖ ਸਕਦਾ ਹੈ , ਸਗੋਂ ਕੁਝ ਹੱਦ ਤਕ ਉੱਡ ਵੀ ਰਿਹਾ ਹੈ . ਪ੍ਰੰਤੂ ਸਾਰੀਆ ਉਂਗਲਾਂ ਇਕੋ ਜੀਆਂ ਨਹੀ ਹੁੰਦੀਆਂ ,ਕਈ ਏਹੋ ਜਿਹੇ ਵੀ ਹਨ ਜੋ ਆਪਣੀ ਗੱਲ  ਕਹਿਣ ਤੇ ਸਾਰਥਿਕ ਬਹਿਸ ਛੇੜਨ ਲਈ ਇਸਨੂੰ ਹਥਿਆਰ ਵਜੋਂ ਪ੍ਰਯੋਗ ਕਰਦੇ ਹਨ .
ਇੰਟਰਨੇਟ ਤੇ ਕਈ ਪ੍ਰਕਾਰ ਦੇ ਪਰਚੇ ਪ੍ਰਕਾਸ਼ਿਤ ਹੋ ਰਹੇ ਹਨ ਜਿਵੇਂ ਕਿ ਜਿੰਨਾ ਵਿਚੋਂ ਪ੍ਰਮੁਖ ਹਨ : ਲਿਖਤਮ, ਵਤਨ , ਮੰਚਣ ਪੰਜਾਬ ਆਦਿ . ਕੁਝ ਹੋਰ ਪਰਚੇ ਵੀ ਹਨ ਜਿੰਨਾ ਨੂੰ ਅਸੀਂ ਓਹਨਾ ਦੇ ਉਧਮ ਲਈ ਓਹਨਾ ਦੀ ਪੂਰੀ ਟੀਮ ਨੂੰ ਵਧਾਈ ਦਿੰਦੇ ਹਾਂ.
ਅਜਿਹੇ ਹੀ ਸਮੇਂ ਇਕ ਹੋਰ ਪਰਚਾ 'ਸਾਂਝੀ ਕਲਮ' ਪ੍ਰਕਾਸ਼ਿਤ ਹੋਇਆ ਹੈ . ਪਹਿਲਾਂ ਤਾਂ ਮੈਂ 'ਸਾਂਝੀ ਕਲਮ' ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ . ਮੈਨੂੰ ਇਸਦੀ ਸੰਪਾਦਕੀ ਲਿਖਣ ਦਾ ਹੁਕਮ ਹੋਇਆ , ਪਹਿਲਾਂ ਤਾਂ ਮੈਂ ਹਾਂ ਕਰ ਦਿੱਤੀ ਤੇ ਬਾਅਦ ਵਿਚ ਸੋਚਿਆ ਕੇ ਕੀ ਲਿਖਾਂ ? ਰੱਤੀ ਦਿਮਾਗ ਵਿਚ ਕਿੰਨਾ ਕੁਝ ਚਲਦਾ ਰਿਹਾ ਕਿ ਫਲਾਨੀ ਗੱਲ ਕਰਨੀ ਹੈ .....ਫਿਰ ਦਿਮਾਗ ਵਿਚ ਆਇਆ ਕੀ ਇਸਤੋਂ ਮਹਤਵਪੂਰਨ 'ਇਹ' ਗੱਲ ਹੈ ......ਕਸ਼ਮਕਸ਼ ਚਲਦੀ ਰਹੀ ਤੇ ਗੱਲ ਕਿਸੇ ਸਿੱਟੇ ਤੇ ਨਾ ਪਹੁੰਚੀ .ਫਿਰ ਸੋਚਿਆ ਕਿ  ਜਿਆਦਾ ਨਹੀਂ ਸੋਚਣਾ , ਉਂਗਲਾਂ ਕੀ-ਬੋਰਡ ਤੇ ਸਰਪਟ ਦੋੜਨ ਲਗੀਆਂ ...ਤੇ ਮੈਂ ਸੰਪਾਦਕੀ ਪੰਨਾ ਲਿਖ ਦਿਤਾ ਖੈਰ 'ਪਰਵਾਜ਼ ਥਿਏਟਰ ਬਰਨਾਲਾ' ਦੀ ਇਸ ਕੋਸਿਸ਼ ਨੂੰ ਅਸੀਂ "ਜੀ ਆਇਆਂ " ਆਖਦੇ ਹਾਂ . ਪਹਿਲੇ ਅੰਕ ਦਾ ਥੀਮ ਵਿਸ਼ੇਸ਼ ਹੈ "ਨਸ਼ਿਆਂ ਦੀ ਦਲਦਲ ਵਿਚ ਪੰਜਾਬ" . ਨਸਿਆਂ ਦੇ ਖਿਲਾਫ਼ ਵਖ-ਵਖ ਪਲੇਟਫਾਰਮਾਂ ਤੇ ਪਰਚਾਰ ਹੋ ਰਿਹਾ ਹੈ ਫਿਰ ਕੀ ਕਾਰਨ ਹੈ ?, ਨਸ਼ੇ ਕਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ , ਪਿਛਲੇ ਦਿਨੀ ਕਿਸੇ ਅਖਵਾਰ ਵਿਚ ਬੀਬੀ ਹਰ੍ਸਿੰਦਰ ਕੌਰ ਦਾ ਲੇਖ ਪੜਿਆ ਤੇ ਨਸ਼ਿਆਂ ਦੇ ਸਬੰਧ ਵਿਚ ਜੋ ਤਥ ਉਭਰ ਕੇ ਸਾਹਮਣੇ ਆਏ ਓਹ ਹੈਰਾਨੀ ਭਰੇ ਹਨ . ਗੁਰੂਆਂ ਦੀ ਪਵਿਤਰ ਧਰਤੀ ਅੰਮ੍ਰਿਤਸਰ ਸਾਹਿਬ ਵਿਖੇ ਸਭ ਤੋਂ ਜਿਆਦਾ ਸ਼ਰਾਬ ਦੀ ਲਾਗਤ ਹੈ ਪੰਜਾਬ ਵਿਚ ਰੋਜ਼ਾਨਾ ਸ਼ਰਾਬ ਦੀਆਂ ਬੋਤਲਾਂ ਦੀ ਲਾਗਤ ਇਕ ਕਰੋੜ ਰੁਪੇ ਦੇ ਲਗਭਗ ਹੈ . ਸ਼ਰਾਬ ਦੀ ਬੋਤਲ ਤੇ 'ਸ਼ਰਾਬ ਪੀਣੀ ਹਾਨਿਕਾਰਕ ਹੈ' ਲਿਖ ਕੇ ਸੰਵਿਧਾਨਿਕ ਤੌਰ ਤੇ ਆਪਣੀ ਜੁਮੇਵਾਰੀ ਦਾ ਪ੍ਰਗਟਾਵਾ ਕਰ ਦਿਤਾ ਜਾਂਦਾਂ ਹੈ . ਕਈ ਸਵਾਲ ਇਸ ਗੱਲ ਦਾ ਪ੍ਰਗਟਾਵਾ ਕਰਦੇ ਹਨ ਕਿ ਇਸ ਪਿਛੇ ਸੋਚੀ ਸਮਝੀ ਚਾਲ ਹੈ. 

ਇਸ ਪ੍ਰਤੀ ਸੋਚਣ ਤੇ ਵਿਚਾਰਨ ਦੀ ਲੋੜ ਹੈ , ਆਸ ਕਰਦਾਂ ਹਾਂ ਬਾਕੀ ਸਾਥੀ ਵੀ ਇਸ ਵਿਸ਼ੇ ਉਪਰ ਸਾਹਿਤ ਦੇ ਵਖ-ਵਖ ਰੂਪਾਂ ਵਿਚ ਆਪਣੇ ਵਿਚਾਰ ਪਰਗਟ ਕਰਨਗੇ .
ਮੈਂ "ਸਾਂਝੀ ਕਲਮ" ਲਈ ਕਾਮਨਾ ਕਰਦਾਂ ਕੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਸ ਪਰਚੇ ਦਾ ਸਥਾਨ ਜਿਕਰਯੋਗ ਹੋਵੇ , ਇਹ ਵੀ ਉਮੀਦ ਕਰਦੇ ਹਨ ਕਿ ਰਚਨਾਵਾਂ ਮਿਆਰੀ ਤੇ ਸਾਹਿਤਿਕ ਹੋਣ .
ਸ਼ਾਲਾ ! ਸਾਂਝੀ ਕਲਮ ਦੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ .....
ਜਗਦੀਪ ਸੰਧੂ 9872600926
************************************************************************

"ਸਾਂਝੀ ਕਲਮ " ਦਾ ਮੁੱਖ ਮੰਤਵ 
ਅਕਸ ਮਹਿਰਾਜ
ਅਸੀਂ ਬਹੁਤ ਸਮੇਂ ਤੋਂ ਲੇਖਕ ਵੀਰਾਂ ਲਈ ਇਕ ਸਾਂਝਾਂ ਪਲੇਟਫਾਰਮ ਤਿਆਰ ਕਰਨ ਬਾਰੇ ਵਿਚਾਰ ਕਰਦੇ ਰਹੇ ਤੇ ਫਿਰ  'ਸਾਂਝੀ ਕਲਮ' ਮੈਗਜ਼ੀਨ ਪ੍ਰਕਾਸ਼ਿਤ ਕਰਨ ਦਾ ਨਿਰਣਾ ਲਿਆ . 'ਸਾਂਝੀ ਕਲਮ' ਦਾ ਮੁੱਖ ਮੰਤਵ ਹਰ ਤਰ੍ਹਾਂ ਦੀ ਕਲਮ ਨੂੰ ਸਤਿਕਾਰ ਦੇਣਾ ਹੈ . . ਕੋਈ ਕਲਮ ਰੰਗਾਂ ਨਾਲ ਖੇਡਦੀ ਹੈ, ਕੋਈ ਕਲਮ ਸ਼ਬਦਾਂ ਨਾਲ ਖੇਡਦੀ ਹੈ ....ਪਰ ਮਕਸਦ ਇੱਕ ਹੀ ਹੁੰਦਾ ਹੈ . ਸਮਾਜ ਦੀ ਮੌਜੂਦਾ ਤਸਵੀਰ ਨੂੰ ਬਿਆਨ ਕਰਨਾ .
'ਸਾਂਝੀ ਕਲਮ ' ਸਾਰੇ ਪੰਜਾਬੀਆਂ ਦਾ ਆਪਣਾ ਪਰਚਾ ਹੈ , ਤੁਸੀਂ ਆਪਣੇ ਵਿਚਾਰ , ਆਪਣੀਆਂ ਰਚਨਾਵਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ . ਕਿਸੇ ਵੀ ਰਚਨਾ ਨੂੰ ਅਖੋਂ -ਪਰੋਖੇ ਨਹੀਂ ਕੀਤਾ ਜਾਵੇਗਾ ਬਸ਼ਰਤੇ ਰਚਨਾਵਾਂ ਮਿਆਰੀ ਤੇ ਸਾਹਿਤਿਕ ਹੋਣ .
ਬਹੁਤ ਸਾਰੇ ਸਾਥੀ ਆਪਣੀਆਂ ਰਚਨਾਵਾਂ ਨੂੰ ਲਿਖ ਕੇ ਰਜਿਸਟਰ ਦੇ ਪੰਨੇ ਭਰ ਤਾਂ ਲੈਂਦੇ ਹਨ ਪਰ ਦੂਜਿਆਂ ਨਾਲ ਕਈ ਕਾਰਨਾਂ ਕਰਕੇ ਸਾਂਝਾ ਨਹੀਂ ਕਰ ਪਾਉਂਦੇ . ਅਸੀਂ ਪਰਵਾਜ਼ ਥਿਏਟਰ ਬਰਨਾਲਾ ਵੱਲੋਂ ਇਕ ਛੋਟੀ ਜਹੀ ਕੋਸ਼ਿਸ਼ ਕੀਤੀ ਹੈ ਕਿ ਇਕ ਹੀ ਪਲੇਟਫਾਰਮ ਤੇ ਹਰ ਤਰ੍ਹਾਂ ਦੀ ਰਚਨਾ ਨੂੰ ਸਾਂਝਾ ਕੀਤਾ ਜਾਵੇ ਤੇ ਇਕ ਹੀ ਜਗ੍ਹਾ ਤੋਂ ਪਾਠਕ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਸਕਣ .
'ਸਾਂਝੀ ਕਲਮ' ਨੂੰ ਤੁਹਾਡੇ ਸਾਥ ਦੀ ਲੋੜ ਹੈ , ਤੁਸੀਂ ਇਸ ਮੈਗਜ਼ੀਨ ਦਾ ਲਿੰਕ ਆਪਣੇ ਵੱਧ ਤੋਂ ਵੱਧ ਸਾਥੀਆਂ ਨੂੰ ਭੇਜਣਾ ਹੈ ਤਾਂ ਜੋ ਕਾਫੀ ਗਿਣਤੀ ਵਿਚ ਪਾਠਕ ਤੇ ਸਾਹਿਤਕਾਰ ਇਸ ਪਰਚੇ ਨਾਲ ਜੁੜ ਸਕਣ. ਤੁਸੀਂ ਇਸ ਪਹਿਲੇ ਅੰਕ ਵਿਚ ਛਪੀਆਂ ਰਚਨਾਵਾਂ ਨੂੰ ਪੜ੍ਹ ਕੇ ਆਪਣੇ ਪ੍ਰਤੀਕਰਮ ਦੇਣੇ ਨਾ ਭੁੱਲਣਾ . ਪ੍ਰਤੀਕਰਮ ਲਈ ਲਿੰਕ ਦਿਤਾ ਗਿਆ ਹੈ , ਜਿਥੇ ਤੁਸੀਂ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹੋ ਜਾਂ ਈ -ਮੇਲ ਕਰ ਸਕਦੇ ਹੋ . ਅਖੀਰ ਵਿਚ ਮੈਂ 'ਸਾਂਝੀ ਕਲਮ' ਲਈ ਆਈਆਂ ਰਚਨਾਵਾਂ ਲਈ ਸਾਰੇ ਲੇਖਕ ਵੀਰਾਂ ਦਾ ਧੰਨਵਾਦ ਕਰਦਾਂ ਤੇ ਆਸ ਕਰਦਾਂ ਕਿ ਅੱਗੇ ਤੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਤੇ ਆਪਣੀਆਂ ਅਣਮੁੱਲੀਆਂ  ਰਚਨਾਵਾਂ ਸਾਡੇ ਨਾਲ ਸਾਂਝੀਆਂ ਕਰਦੇ ਰਹੋਂਗੇ ....

ਅਕਸ ਮਹਿਰਾਜ
ਮੁਖ ਸੰਪਾਦਕ ( ਸਾਂਝੀ ਕਲਮ )
ਪਰਵਾਜ਼ ਥਿਏਟਰ ਬਰਨਾਲਾ
9780255608 (aksmehraj@yahoo.in )
***********************************************************************************

       'ਭੁੱਲਣਹਾਰ' ਗੁਰਮੇਲ

"ਸਾਂਝ"


ਗੱਲ ਸਾਂਝ ਦੀ ਸੁਣਕੇ , ਦਿਲ ਨੂੰ ਸਕੂਨ ਆਉਂਦੈ
ਟੋਟਿਆਂ ਦੇ ਟੋਟੇ ਨਾ ਹੋਵਣ , ਡਰ ਸਤਾਉਂਦੈ  
ਮਿਟ ਜਾਣ ਤਰੇੜਾਂ, ਪੈ ਜਾਵਣ ਸਾਂਝਾਂ , ਦਿਲ ਹੁਣ ਚਾਹੁੰਦੈ
ਰਲ "ਸਾਂਝੀ ਕਲਮ" ਚਲਾਈਏ , ਦਾਤਾ ਬਰਕਤਾਂ ਪਾਉਂਦੈ .

'ਭੁੱਲਣਹਾਰ' ਗੁਰਮੇਲ


ਸਾਂਝੀ ਕਲਮ ਮੈਗਜ਼ੀਨ ਦਾ ਪਹਿਲਾ ਅੰਕ ਰਿਲੀਜ਼ ਕਰਦੇ ਹੋਏ ਸ੍ਰੀ.ਗੁਰਮੇਲ ਸਿੰਘ ਭੁੱਲਣਹਾਰ ,ਅਕਸ ਮਹਿਰਾਜ ਤੇ ਕੁਵਿੰਦਰ.