ਥੀਮ-ਵਿਸ਼ੇਸ਼

 ਵਿਸ਼ਾ : " ਨਸ਼ਿਆਂ ਦੀ ਦਲਦਲ ਵਿਚ ਪੰਜਾਬ "  

ਲੇਖ
ਸਹੀ ਦਿਸ਼ਾ ਤੋਂ ਭਟਕ ਰਿਹਾ ਸਾਡਾ ਨੌਜਵਾਨ ਵਰਗ

       ਰੋਜਾਨਾ ਦੀ ਸਧਾਰਨ ਜਿੰਦਗੀ ਵਿਚ ਵੇਖਣ ਨੂ ਮਿਲਦਾ ਹੈ ਕਿ ਅੱਜ ਦਾ ਨੌਜਵਾਨ ਵਰਗ ਆਪਣੇ ਅਸਲੀ ਮਕਸਦ ਤੋਂ ਕੋਹਾਂ ਦੂਰੀ ਬਣਾਈ ਬੈਠਾ ਹੈ . ਅੱਜ ਦਾ ਯੁਵਕ ਜੋ ਕੁਝ ਵੀ ਕਰ ਰਿਹਾ ਹੈ ਨਾ ਉਸ ਕੋਲ ਉਸਦੀ ਕੋਈ ਜਾਣਕਾਰੀ ਹੈ ਅਤੇ ਨਾ ਇਸਦੇ ਬਾਰੇ ਜਾਣਨ ਜਾਂ ਸੋਚਣ ਦੀ ਵੇਹਿਲ ਹੈ . ਫੈਸ਼ਨ ਦੇ ਰਾਹਾਂ ਉੱਪਰ ਉਸਨੇ ਗਲਤ ਰਾਹਾਂ ਨੂੰ ਚੁਣਿਆ ਹੈ . ਮੀਡਿਆ , ਟੀ.ਵੀ , ਅਤੇ ਆਸ-ਪਾਸ ਦਾ ਮਹੌਲ ਉਸਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ .ਸਮਾਜ ਦੇ ਮੋਢੀ ਜਾਂ ਲੇਖਕ ਇਸ ਸਮਸਿਆ ਨੂੰ ਲੈ ਕੇ ਨਿਰਾਸ਼ਾਜਨਕ ਨਜ਼ਰ ਜਰੂਰ ਆਉਂਦੇ ਨੇ , ਪਰ ਓਹਨਾਂ ਕੋਲ ਇਸ ਵਿਸ਼ੇ ਦਾ ਕੋਈ ਠੋਸ ਹੱਲ ਨਹੀਂ . ਮੀਡਿਆ , ਟੀ.ਵੀ ,ਅਖਬਾਰ ਨਸ਼ੇ ਦੀਆਂ ਕੁਝ ਖਬਰਾਂ ਛਾਪ ਕੇ ਆਪਣੀ ਜੁਮੇਂਵਾਰੀ ਤੋਂ ਛੁਟਕਾਰਾ ਪਾ ਲੈਂਦੇ ਹਨ . ਪਰ ਅਜਿਹਾ ਕਿਓਂ ਹੋਇਆ ? ਨਸ਼ਾ ਕਿਥੋਂ ਆਇਆ ? ਇਸਦੇ ਲਈ ਜੁਮੇਵਾਰ ਕੌਣ ਹੈ ? ਆਦਿ , ਕਿਸੇ ਕੋਲ ਵੀ ਇਸਦੀ ਪੜਤਾਲ ਕਰਨ ਦੀ ਵੇਹਿਲ ਨਹੀਂ ਹੈ , ਇਹ ਭਿਆਨਕ ਨਸ਼ੇ ਨੌਜਵਾਨ ਵਰਗ ਨੂੰ ਅੰਦਰੋ-ਅੰਦਰੀ ਖਤਮ ਕਰ ਰਹੇ ਨੇ . ਜਿਸ ਨਾਲ ਓਹਨਾਂ ਦੇ ਬਹੁਤ ਸਾਰੇ ਗੁਣਾਂ ਦਾ ਵਿਨਾਸ਼ ਹੋ ਰਿਹਾ ਹੈ .
          ਸਰਕਾਰਾਂ ਸਿਰਫ ਨਸ਼ਿਆਂ ਦੁਬਾਰਾ ਹੋ ਰਹੀ ਆਮਦਨ ਬਾਰੇ ਸੋਚ ਰਹੀਆਂ ਨੇ . ਸਿਆਸੀ ਲੋਕ ਇਸਦਾ ਵੱਧ ਤੋ ਵੱਧ ਲਾਭ ਉਠਾ ਰਹੇ ਨੇ . ਆਪਣੇ ਆਪ ਨੂੰ ਲੋਕਾਂ ਦੇ ਮਸੀਹੇ ਕਹਾਉਣ ਵਾਲੇ ਸਿਆਸੀ ਆਗੂਆਂ ਨੂ ਕਿ ਇਸ ਬਾਰੇ ਨਹੀਂ ਪਤਾ ? ਇਸ ਗੱਲ ਦਾ ਜੁਵਾਬ ਤਾਂ ਤੁਹਾਨੂ ਤੇ ਸਾਨੂੰ ਪਤਾ ਹੀ ਹੈ . ਜੇਕਰ ਓਹਨਾਂ ਤੋ ਪੁਛਿਆ ਜਾਵੇ ਤਾਂ ਓਹਨਾਂ ਕੋਲ ਇਕ ਹੀ ਜਵਾਬ ਹੁੰਦਾ ਹੈ ਕਿ ਬਚੇ ਪਾਲਣ ਲਈ ਸਭ ਕੁਝ ਕਰਨਾ ਪੈਂਦੇ . ਕੋਈ ਪੂਛਾਂ ਵਾਲਾ ਹੋਵੇ ਕਿ ਜਿੰਨਾ ਦੀ ਜਿੰਦਗੀ ਆਪ ਬਰਬਾਦ ਕਰ ਰਹੇ ਹੋ  ਓਹ ਵੀ ਤਾਂ ਕਿਸੇ ਦੇ ਬਚੇ ਨੇ .
          ਜਿੰਦਗੀ ਦੀ ਸਹੀ ਦਿਸ਼ਾ ਪ੍ਰਾਪਤ ਨਾ ਹੋਣ ਕਾਰਨ ਹਰੇਕ ਯੁਵਕ ਦਾ ਦਰਦ ਗੇਹਰਾ ਹੁੰਦਾ ਜਾ ਰਿਹਾ ਹੈ . ਸੰਨ ੨੦੦੪ ਵਿਚ ਜਦੋਂ ੧੮ ਸਾਲ ਦੇ ਲੜਕੇ ਲੜਕੀਆਂ ਉਪਰ ਇਕ ਸੰਸਥਾ ਦੁਆਰਾ ਈਧਨ ਕੀਤਾ ਗਿਆ ਤਾਂ ਇਕ ਆਹਿਮ ਗੱਲ ਸਾਹਮਣੇ ਐ ਕਿ ੭੫ ਪ੍ਰਤੀਸ਼ਤ ਬਚੇ ਭਾਵਨਾਤਮਕ ਤੌਰ ਤੇ ਆਪਨੇ ਮਾਂ-ਬਾਪ ਨਾਲੋਂ ਟੁਟ ਚੁਕੇ ਨੇ . ਓਹਨਾਂ ਦੀ ਸਭ ਤੋਂ ਵੱਡੀ ਸਮਸਿਆ ਏਹੀ ਸੀ ਕਿ ਓਹਨਾਂ ਦੇ ਜੀਵਨ ਵਿਚ ਆਪਣੇਪਨ ਦੀ ਘਾਟ ਸੀ . ਮਤਲਬ ਅਜਿਹੇ ਨ੍ਬਾਹੁਟ ਸਾਰੇ ਤੱਤ ਨੌਜਵਾਨ ਵਰਗ ਨੂੰ ਆਪਣੇ ਰਸਤੇ ਤੋਂ ਉਲਟ ਲੈ ਜਾਂਦੇ ਹਨ .
          ਇਸ ਲਈ ਇਹਨਾਂ ਹਾਲਤਾਂ ਵਿਚ ਮਾਂ-ਬਾਪ ਨੂੰ ਬਚਿਆਂ ਵੱਲ ਜਿਆਦਾ ਤੋਂ ਜਿਆਦਾ ਧਿਆਨ ਦੇਣ ਦੀ ਲੋੜ ਹੈ . ਇਸੇ ਤਰਾਂ ਬਚਿਆ ਦਾ ਵੀ ਫਰਜ਼ ਬਣਦਾ ਹੈ ਕਿ ਓਹ ਆਪਨੇ ਮਾਂ-ਬਾਪ ਦੀ ਦਿਤੀ ਅਜਾਦੀ ਦਾ ਸਹੀ ਢੰਗ ਨਾਲ ਪਾਲਣ ਕਰਨ ਅਤੇ ਦਿੱਤੇ ਹੋਏ ਪੈਸੇ ਦੀ ਖੁੱਲ ਦਾ ਨਾਜਾਇਜ਼ ਫਾਇਦਾ ਉਠਾਉਣ ਦੀ ਬਜਾਏ ਓਹੀ ਸਮਾਨ ਆਪਨੇ ਭਵਿਖ ਨੂੰ ਸੰਵਾਰਨ ਵਿਚ ਲਗਾਉਣ ਜਿਸ ਨਾਲ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਈ ਸਕਦਾ ਹੈ .
ਗੁਰਜੀਤ ਸਿੰਘ ਜਟਾਣਾ 9463637200 
********************************************************************** 
ਕਵਿਤਾ 


ਜੱਸੀ ਕੁੱਕੜ ਸੂਹੀਆ
 ਫੁੱਲਾਂ ਜ਼ਿਹੇ ਪੰਜਾਬ ਮੇਰੇ ਨੂੰ ਖਾਰਾ ਤੋਂ ਬਚਾ ਰੱਬਾ..
ਖੋਹੜ- ਕੇ ਜੋ ਖਾਂ ਰਹੇ ਦੇਸ਼ ਨੂੰ ,ਭ੍ਰਿਸ਼ਟਾਚਾਰ ਸਰਕਾਰਾਂ ਤੋਂ ਬਚਾ ਰੱਬਾ..
ਭੁੱਖ-ਮਰੀ,ਬੇਰੋਜ਼ਗਾਰੀ ਤੇ ਨਸ਼ਿਆਂ ਦਾ ਬੋਲ-ਬਾਲਾਂ ਹਰ ਪਾਸੇ....
ਪਲ-ਪਲ ਮਰ-ਰਹੀਆ ਜੁਆਨੀਆ ਤੇ, ਰਹਿਮਤਾ ਦਾ ਮੀਂਹ ਵਰਸਾ ਰੱਬਾ..
ਕੁੱਕੜ ਸੂਹੀਆ ਨਹੀਂ ਰਿਹਾ, ਪਹਿਲਾ ਵਰਗਾ ਪੰਜਾਬ ਏ ਮੇਰਾ....
ਹਰ ਪਾਸੇ..ਜਗਣ ਦੀਪ ਖੂਸਹਾਲੀ ਦੇ ,ਦਿਨ ਐਸੇ ਫ਼ਿਰ ਪਰਤਾ ਰੱਬਾ..IIII
-ਜੱਸੀ ਕੁੱਕੜ ਸੂਹੀਆ 9988254689



***************************************************************

ਕਵਿਤਾ
ਮੇਰਾ ਪਿੰਡ
ਗੋਲਡੀ ਗੁਰਜੀਤ  
 ਪਿੰਡ ਮੇਰੇ ਵਿਚ ਛਾਈ ਚੁੱਪ  
ਚਾਰੇ ਪਾਸੇ ਹਨੇਰਾ ਘੁੱਪ  
ਯਾਰ ਵੇਲੀ ਸਭ ਛੱਡ ਕੇ
ਤੁਰਗੇ ਆਪਣੇ ਕੰਮਾ ਕਾਰਾਂ ਨੂੰ
ਦਸ ਦਿਲਾ ਹੁਣ ਕਿਥੋਂ ਲਭੀਏ
ਓਹਨਾ ਮੌਜ ਬਹਾਰਾਂ ਨੂੰ
ਦਸ ਦਿਲਾ ......
 
ਅਜੇ ਵੀ ਮੈਨੂੰ ਭੁਲਦੀ ਨਈਓਂ
ਟੋਲੀ ਮੇਰੇ ਯਾਰਾਂ  ਦੀ 
ਹਸ ਖੇਡ ਕੇ ਸੰਗ ਵਿਤਾਈ
ਓਹੋ  ਘੜੀ ਪਿਆਰਾਂ ਦੀ 
ਤੜਕੇ ਉਠ ਸਕੂਲੇ ਜਾਂਦੇ 
ਲੜਦੇ ਝਗੜਦੇ ਫਿਰ ਮੰਨ ਜਾਂਦੇ 
ਮੁੜ ਜਦ ਅਸੀਂ ਸਕੂਲੋ ਆਉਣਾ 
ਸਾਰੀਆਂ  ਨੇ ਮਿਲ ਜਸ਼ਨ ਮਨਾਉਣਾ
ਸ਼ਾਮ ਵੇਲੇ ਸਭ ਕਠੇ ਹੋਕੇ 
ਓਸ ਗਲੀ ਦੀ ਨੁੱਕਰ ਤੇ ਮਿਲਕੇ ਬਹਿੰਦੇ  ,
ਮਹਿਫ਼ਲ ਲਾਉਂਦੇ 
ਆਪਣੇ ਦਿਲ ਦਾ ਹਾਲ ਸੁਣਾਉਂਦੇ 
ਅੱਜ ਵੀ ਮੈਨੂੰ ਯਾਦ ਨੇ ਯਾਰੋ 
ਓਹ ਖੇਡਾਂ ਸਾਰੀਆਂ 
ਗੁੱਲੀ ਡੰਡਾ ,ਲੁਕਣ ਮਚਿਚੀ ..
 
ਜਾਨੋ ਵਧ  ਪਿਆਰਿਆ
ਗੁਰੁਪੁਰਬ ਦਾ ਦਿਨ ਜਦ ਆਉਂਦਾ 
ਦਾਤਾ ਆਪਣੇ ਦੁਆਰ ਬੁਲਾਉਂਦਾ 
ਸਾਰੇ ਜਾਕੇ ਸੇਵਾ ਕਰਦੇ 
ਖੁਸ਼ਿਆ ਦੇ ਨਾਲ ਝੋਲੀਆ ਭਰਦੇ 
ਅੱਜ ਮਾਲਕ ਦੀ ਕਿਰਪਾ ਹੋਈ 
ਖੁਸ਼ਿਆ ਦੀ ਸਾੰਨੂ  ਤੋਟ ਨਾ ਕੋਈ 
ਫਿਰ ਵੀ ਮੈਨੂ ਭੁਲਦੀ ਨਈਓ
ਪਿੰਡ " ਮਹਿਲ  ਖੁਰਦ " ਦੀ ਖੁਸ਼ਬੋਈ 
ਧੂੜ ਓਹ ਕਚੀਆਂ ਗਲੀਆ ਦੀ 
ਤੇ ਚੁਪ ਓਹ ਚਿਟੀਆਂ ਮੜ੍ਹੀਆਂ ਦੀ 
ਮਾ ਪੀਓ ਦੀਆ ਦਿਤੀਆ ਗਾਲ੍ਹਾਂ  
ਲਗਦਿਆ ਸੀ ਜੋ ਘਿਓ ਦੀਆ ਨਾਲਾ
ਵੀਰ ਦੀ ਦਿਤੀ ਹਲ੍ਲਾ ਸ਼ੇਰੀ 
ਤੇ ਓਹ ਪੈੰਦੁ ਬੇਰਾਂ ਵਾਲੀ ਬੇਰੀ
ਪਰ ਅੱਜ ਇਕ ਅਫਸੋਸ ਜਿਹਾ ਏ 
ਨਸ਼ਿਆਂ ਨੇ ਪਿੰਡ ਲੁਟ ਲਿਆ ਏ

ਨਸ਼ਿਆਂ ਤੋ ਪੰਜਾਬ ਬਚਾਈਏ
ਇਹ ਆਪਣਾ ਪੰਜਾਬ ਬਚਾਈਏ
ਇਹ ਪਿਆਰਾ ਪੰਜਾਬ ਬਚਾਈਏ
ਆਓ ਮਿਲਕੇ ਨਾਹਰਾ ਲਾਈਏ
ਪਿੰਡ ਮੇਰੇ ਵਿਚ ਛਾਈ ਚੁੱਪ  
ਚਾਰੇ ਪਾਸੇ ਹਨੇਰਾ ਘੁੱਪ  
ਯਾਰ ਵੇਲੀ ਸਭ ਛੱਡ ਕੇ ਤੁਰਗੇ
ਆਪਣੇ ਕੰਮਾ ਕਾਰਾਂ ਨੂੰ
ਦਸ ਦਿਲਾ ਹੁਣ ਕਿਥੋਂ ਲਭੀਏ
ਓਹਨਾ ਮੌਜ ਬਹਾਰਾਂ ਨੂੰ
ਦਸ ਦਿਲਾ ......
ਗੁਰਜੀਤ 'ਗੋਲਡੀ' 9855434038
 ***************************************************************
ਨਸ਼ੇ ਦੀ ਹਵਾ
ਗੁਰਚਰਨ ਸਿੰਘ 'ਫਰਵਾਹੀ'
 (ਕਾਵ-ਵਿਅੰਗ)
ਅੱਜ ਸਾਥੀਓ ਦੇਸ਼ ਦੇ ਅੰਦਰ ,
ਕੁਝ ਐਸੀ ਹਵਾ ਹੈ ਚੱਲੀ .
ਘਿਓ, ਕੁਸ਼ਤੀਆਂ ਛੱਡ ਕੇ ਲੋਕੀਂ ,
ਨਸ਼ਿਆਂ ਚ' ਹੋ ਗਏ ਟੱਲੀ .
ਬਚਪਨ ਤੋਂ ਸਿਧਾ ਆਇਆ ਬੁਢਾਪਾ,
ਤੇ ਜਵਾਨੀ ਜਿਉਂ ਹੀ ਚੱਲੀ .
ਯਾਰੋ ਜੇਕਰ ਨਸ਼ਾ ਨਾ ਛਡਿਆ
ਜਿੰਦ ਰਹਿ ਜਾਣੀ ਕੱਲੀ
ਗੁਰਚਰਨ ਸਿੰਘ 'ਫਰਵਾਹੀ' 9915408680