ਕਵਿਤਾਵਾਂ

ਜੱਸੀ ਕੁਕੜ ਸੂਹੀਆ
ਦਸਤੂਰ
ਪਿਆਸ ਨਾਲ ਲੜਦੇ ਕਈ ਬੀਚਾਰੇ ,ਇੱਕ ਬੂੰਦ ਦੇ ਦੀਦਾਰ ਨੂੰ ਤਰਸਦੇ ਰਹੇ
ਕਿੰਨੇ ਬੇਪਰਵਾਹ ਸਨ ਉਹ ਬੱਦਲ ਕਾਲੇ, ਜੋ ਸਮੁੰਦਰਾਂ ਤੇ ਹੀ ਵਰਸਦੇ ਰਹੇ
ਵਿਲਕਦੀ ਰੂਹਾਂ ਦੀ ਪੁਕਾਰ ,ਕਿਉ ਦਿਲਾਂ ਤੱਕ ਪਹੁੰਚੀ ਨਹੀਂ....
ਆਪਣੇ ਨਫੇ ਲਈ ਕਿੰਨੇ ਝੂਠਾਂ ਤੇ ਠਗੀਆਂ ਨਾਲ ਜ਼ਮੀਰ ਨੂੰ ਜ਼ਖਮੀ ਕਰਦੇ ਰਹੇ
ਕੇਹਾ ਦਸਤੂਰ ...ਕੁੱਕੜ ਸੂਹੀਆ..ਏ ਜਿੰਦਗੀ ਦਾ.........
ਏਹੋ ਸਵਾਲ ਅਸੀ ਰੱਬ ਅੱਗੇ ਹਰ-ਪਲ ਕਰਦੇ ਰਹੇ iiiii
ਜੱਸੀ ਕੁੱਕੜ ਸੂਹੀਆ 9988254689
**********************************************************
ਪੰਜਾਬਣ

ਮਨੀ ਮਹਿਰਾਜ

ਤੇਰੇ ਮੁਖ ਤੇ ਇਨ੍ਹਾ ਨੂਰ ਚੜਿਆ ,
ਸੋਹਣਾ ਚੰਨ ਵੀ ਵੇਖ ਸ਼ਰਮਾ ਜਾਂਦਾ .
ਘੁੰਡ ਵਿਚੋਂ ਤੇਰਾ ਤਕਨਾ ਨੀਂ,
ਇਕ ਪਿਆਰ ਦੀ ਝਲਕ ਵਿਖਾ ਜਾਂਦਾ .
ਜਦ ਸਵਾਰੇ ਕਿਧਰੇ ਜੁਲਫਾਂ ਨੂੰ ,
ਫਿਰ ਇਸ਼ਕ ਦਾ ਬੱਦਲ ਛਾ ਜਾਂਦਾਂ .
ਤੇਰਾ ਹਾਸਾ ਵੇਖ ਕੇ ਬੁੱਲੀਆਂ ਚੋਂ,
ਸਾਰਾ ਆਲਮ ਹੀ ਨਸ਼ਿਆ ਜਾਂਦਾ .
ਐਨੀ ਤੇਜ਼ ਲਿਸ਼ਕ ਤੇਰੇ ਕੋਕੇ ਦੀ ,
ਹਰ ਗੱਬਰੂ ਤਕ ਗਸ਼ ਖਾ ਜਾਂਦਾ .
ਤੇਰੀਆਂ ਵੰਗਾਂ ਦਾ ਛਣਕਾਟਾ ਨੀ ,
ਬੜੀ ਰੋਣਕ ਦਿਲਾਂ ਚ' ਲਾ ਜਾਂਦਾ .
ਕਿ ਸਿਫਤ ਕਰਾਂ ਤੇਰੀ ਤੋਰ ਵਾਲੀ ,
ਮੋਰਾਂ ਦਾ ਸਿਰ ਚਕਰਾ ਜਾਂਦਾਂ .
ਕੁੜੀਆਂ ਤੇ ਤੇਰੀ ਸਰਦਾਰੀ ਏ ,
ਤੇਰਾ ਨਚਣਾ ਧਰਤ ਹਿਲਾ ਜਾਂਦਾਂ .
ਹੋਵੇ ਜਿਕਰ ਕਿਤੇ ਪੰਜਾਬਣ ਦਾ ,
ਤੇਰਾ ਚਿਹਰਾ ਨੈਣਾਂ ਛਾਵੇਂ ਆ ਜਾਂਦਾ .
'ਮਨੀ ਮਹਿਰਾਜ' ਕੀ ਲਿਖੇ ਤੇਰੇ ਬਾਰੇ
ਤੇਰਾ ਚਰਚਾ ਸੋਚਾਂ ਵਿਚ ਪਾ ਜਾਂਦਾਂ .
- ਮਨੀ ਮਹਿਰਾਜ 9464478988
**********************************************************
ਦੁਆ

ਬਲਕਰਨ ਬਲ

ਸ਼ਹੀਦ ਭਗਤ ਸਿੰਘ !
ਨਾਨੀ ਕਿਹਾ ਕਰਦੀ ਸੀ
ਇਛਾ ਅਧੂਰੀ ਰਹੇ
ਆਦਮੀ ਭੂਤ ਬਣਦੇ
ਅਜੇ ਵੀ
ਹਰਿਆਵਲ ਦੇ ਰਾਖੇ
ਪੀਲੇ ਜ਼ਰਦ ਹਨ
ਖਾਕੀ ਰੰਗ ਸਹਿਮ ਵਾਂਗ ਹੈ
ਚਿਟੀਆਂ ਪੁਸ਼ਾਕਾਂ ਦੇ ਕੰਮ
ਕਾਲੇ ਹਨ
ਗੁਲਾਮੀ
ਭੇਸ਼ ਬਦਲੀ ਫਿਰਦੀ ਐ
ਜੇ ਤੂੰ
ਅਜਿਹਾ ਨਹੀ ਚਾਹਿਆ
ਤਾਂ ਤੂੰ
ਭੂਤ ਬਣਿਆ ਹੋਵੇਂਗਾ
ਤੇ ਮੈਂ
ਦੁਆ ਕਰਦਾ ਹਾਂ
ਤੇਰਾ ਭੂਤ
ਹਰ ਨੌਜਵਾਨ ਨੂੰ
ਚੰੂਬੜ ਜਾਵੇ .
-ਬਲਕਰਨ ਬਲ  8146582333
 **********************************************************
ਉਡੀਕ
ਲੰਗੜੇ ਠੀਕ ਠੀਕ
ਤੁਰ ਨਹੀਂ ਸਕਦੇ
ਅਤੇ
ਗੂੰਗੇ ਜਿੰਦਗੀ ਭਰ
ਬੋਲ ਨਹੀਂ ਸਕਦੇ
ਅੰਨ੍ਹੇ ਭਲਾ
ਕੀ ਵੇਖਣਗੇ ਸਾਫ਼-ਸਾਫ਼
ਜਦੋਂ ਕਿ ਬੋਲੇ
ਝੂਠ ਹੋਵੇ ਜਾਂ ਸਚ
ਕਿਸੇ ਕੀਮਤ ਉੱਤੇ
ਸੁਣ ਨਹੀਂ ਸਕਦੇ
ਪਰ
ਜੋ ਨਾ ਗੂੰਗੇ ਨੇ
ਨਾ ਬੋਲੇ
ਨਾ ਅੰਨ੍ਹੇ ਨੇ
ਨਾ ਲੰਗੜੇ
ਓਹ ਆਖਿਰ
ਕਿਸ ਦੀ ਉਡੀਕ ਕਦੇ ਨੇ ? 
 - ਜਗਜੀਤ ਸਿੰਘ
**********************************************************
ਚਿਲ੍ਡ੍ਰਨ ਡੇ

ਅਕਸ ਮਹਿਰਾਜ
ਮਾਸਟਰ ਜੀ ਨੇ ਹਥ ਮੇਰੇ ਤੇ ਮਾਰ ਕੇ ਡੰਡਾ ਪੁਛਿਆ 
ਕੱਲ੍ਹ ਕਿਥੇ ਸੀ ?
ਕੰਨ ਖਿਚ ਕੇ ਆਖਾਂ ਕਢ ਕੇ ਸਵਾਰ ਕੇ ਮੈਨੂੰ ਪੁਛਿਆ
ਕੱਲ੍ਹ ਕਿਥੇ ਸੀ ??
ਮੈਂ ਕੁਝ ਨਾ ਕਿਹਾ  
ਵੇਖਦਾ ਰਿਹਾ
ਡੰਡਿਆਂ ਦੀ ਪੀੜ ਸਹਿੰਦਾ ਰਿਹਾ
ਪਤਾ ਨੀ ਏਨਾ ਗੁਸਾ ਕਿਸ ਚੀਜ ਦਾ ਸੀ
ਬਟਨ ਵੀ ਟੁਟ ਗਿਆ ਮੇਰੀ ਕਮੀਜ ਦਾ ਸੀ
ਮਾਸਟਰ ਜੀ ਕਹਿੰਦੇ ਖੜਾ ਰਹਿ
ਮੈਂ ਖੜਾ ਰਿਹਾ ਨਾਜੁਕ ਲੱਤਾਂ ਦੇ ਭਾਰ
ਨਿੱਕੇ ਨਿੱਕੇ ਪੈਰਾਂ ਦੇ ਸਹਾਰੇ
ਆਖਿਰ ਕਦ ਤੀਕ
ਪੀਰਡ ਦੀ ਘੰਟੀ ਵੱਜਣ ਤੇ ਨਾ ਆਈ
ਤੇ ਮੇਰੀ ਜਾਨ ਤੇ ਬਣ ਆਈ
ਮੈਂ ਹੌਲੀ-ਹੌਲੀ ਅਖ ਬਚਾ ਕੇ
ਪੈਰ ਖਿਸਕਾ ਕੇ , ਸਕੀਮ ਲਾ ਕੇ
ਬੈਠ ਤਾਂ ਗਿਆ
ਪਰ ਮਾਸਟਰ ਜੀ ਦੀ ਨਿਗਾਹ ਚੜ੍ਹ ਗਿਆ
ਓਹਨਾਂ ਨੇ ਫੇਰ ਗੁੱਸੇ ਵਿਚ ਪੁਛਿਆ
ਕੱਲ੍ਹ ਨੀ ਆਇਆ ?
ਮੈਂ ਕਿਹਾ ਮਾਸਟਰ ਜੀ, ਹਾਂ ਜੀ
ਮੈਂ ਕੱਲ੍ਹ ਨਹੀਂ ਆਇਆ
ਏਨੇ ਨੂੰ ਨਾਲ ਬੈਠੇ ਮੁੰਡੇ ਨੇ ਮੇਰੇ ਕੰਨ ਚ' ਫੂਕ ਮਾਰੀ
ਫੇਰ ਮੈਨੂੰ ਸਮਝ ਆਈ ਕਹਾਣੀ ਸਾਰੀ
ਅਸਲ ਵਿਚ ਹੋਇਆ ਇਹ ਸੀ
ਕਿ ਕੱਲ੍ਹ ਚਿਲ੍ਡ੍ਰਨ ਡੇ ਸੀ  
ਸਕੂਲ ਵਿਚ ਰਖਿਆ ਸੀ ਪ੍ਰੋਗ੍ਰਾਮ
ਇਕ ਛੋਟਾ ਜਾ ਪ੍ਰੋਗ੍ਰਾਮ
ਭੰਗੜਾ ਸੀ ,ਡਾਂਸ ਸੀ, ਗਿਧਾ ਸੀ
ਤੇ ਮੈਂ ਗਾਉਣਾ ਸੀ ਇਕ ਗੀਤ
ਬਚਪਨ ਦਾ ਗੀਤ
ਸਕੂਲ ਦੇ ਬਗੀਚੇ ਚ' ਖਿੜਦੇ ਫੁੱਲਾਂ ਦੀਆਂ ਮਹਿਕਾਂ ਦਾ ਗੀਤ
ਤੋਤਲੀ ਜੁਬਾਨ ਨਾਲ ਗਾਉਣਾ ਸੀ ਮਸ਼ਹੂਰ ਗਾਇਕਾਂ ਦਾ ਗੀਤ
ਸਭ ਸੁਣਨਾ ਚਾਹਉਂਦੇ ਸਨ ਓਹ ਗੀਤ
ਗੀਤ , ਜੋ ਬਚਿਆਂ ਦੀਆਂ ਖੇਡਾਂ ਲਈ ਸੀ
ਗੀਤ, ਜੋ ਬਚਿਆਂ ਦੀ ਪੜਾਈ ਲਈ ਸੀ
ਗੀਤ, ਜੋ ਬਚਿਆਂ ਦੇ ਭਵਿਖ ਲਈ ਸੀ
ਰ ਇਹ ਗੀਤ ਸਿਰਫ ਓਹਨਾਂ ਲਈ ਸੀ
ਜਿੰਨਾਂ ਦੇ ਮਾਪੇ ਫੀਸਾਂ ਭਰਦੇ ਸਨ
ਜਿਹੜੇ ਬਚੇ ਪੜ੍ਹਦੇ ਸਨ 
ਪਰ ਜੋ ਬਚੇ ਨਹੀਂ ਪੜ੍ਹਦੇ
ਮਜਦੂਰੀ ਕਰਦੇ ਨੇ
ਸੜਕਾਂ ਤੇ ਕੜਕਦੀਆਂ ਧੁੱਪਾਂ ਚ' ਰੜਦੇ ਨੇ
ਹੋਟਲਾਂ ਚ' ਜੂਠੇ ਬਰਤਨ ਸਾਫ਼ ਕਰਦੇ ਨੇ
ਓਹਨਾਂ ਲਈ ਕੋਈ ਗੀਤ ਨਹੀਂ ਸੀ
ਮਾਸਟਰ ਜੀ ਤੁਸੀਂ ਪੁਛਦੇ ਸੀ ਨਾ ,
ਕਿ ਮੈਂ ਕੱਲ੍ਹ ਕਿਥੇ ਸੀ
ਮੈਂ ਗਿਆ ਸਾਂ
ਉਸ ਗੀਤ ਦੀ ਤਲਾਸ਼ ਲਈ
ਸ਼ਾਇਦ ਓਹ ਗੀਤ ਮੈਨੂੰ  ਮਿਲ ਵੀ ਗਿਆ
ਰਾਮੇ ਚਾਹੇ ਦੀ ਚਾਹ ਦੀ ਹੱਟੀ ਤੇ
ਉਦਾਸ ਬੈਠਾ ਸੀ
ਭਰੀਆਂ ਅਖਾਂ ਨਾਲ ਗੁਣ-ਗਣਾਉਂਦਾ
ਲਿਬੜੇ ਭਾਂਡਿਆਂ ਚ' ਹਥ ਘੁਮਾਉਂਦਾ
ਕਦੇ ਮੇਰੇ ਬਸਤੇ ਵਲ੍ਹ ,
ਕਦੇ ਮੇਰੇ ਵਲ੍ਹ ਵੇਖਦਾ ਨਜਦੀਕ ਆਉਂਦਾ
ਬੋਲਿਆ
ਵੀਰੇ ਅੱਜ ਆਪਣਾ ਦਿਨ ਆ ?
ਮੈਂ ਕਿਹਾ ਹਾਂ ਅੱਜ ਆਪਣਾ ਦਿਨ ਆ
ਬਸ ਫਿਰ ਮੈਂ ਉਸ ਕੋਲ ਬੈਠ ਗਿਆ
ਤੇ ਓਹੀ ਗੀਤ ਮੈਂ ਉਸਨੂੰ ਸੁਣਾਇਆ
ਬਚਪਨ ਦਾ ਗੀਤ
ਸਕੂਲ ਦੇ ਬਗੀਚੇ ਚ' ਖਿੜਦੇ  ਫੁੱਲਾਂ ਦੀਆਂ ਮਹਿਕਾਂ ਦਾ ਗੀਤ
ਗੀਤ , ਜੋ ਬਚਿਆਂ ਦੀਆਂ ਖੇਡਾਂ ਲਈ ਸੀ 
ਗੀਤ, ਜੋ ਬਚਿਆਂ ਦੀ ਪੜ੍ਹਾਈ ਲਈ ਸੀ 
ਗੀਤ, ਜੋ ਬਚਿਆਂ ਦੇ ਭਵਿਖ ਲਈ ਸੀ 
ਓਹ ਗੀਤ ਸੁਣ ਕੇ ਉਸਦਾ ਮਨ ਭਰ ਆਇਆ 
ਸ ਕਰਕੇ ਮਾਸਟਰ ਜੀ ,
ਮੈਂ ਕੱਲ੍ਹ ਸਕੂਲ ਨਹੀਂ ਆਇਆ ........
- ਅਕਸ ਮਹਿਰਾਜ aksmehraj@yahoo.in
**********************************************************************************
ਗੋਲਡੀ ਗੁਰਜੀਤ  
ਤਲਾਸ਼
ਮੇਰੀ ਪਿਆਰ  ਦੀ ਤਲਾਸ਼
ਖੌਰੇ ਕਿਥੇ ਮੁਕੇਗੀ ,
ਇਸ ਦਿਲ ਦੀ ਪਿਆਸ
ਖੌਰੇ ਕਿਥੇ ਮੁਕੇਗੀ

ਜਿਸਮਾਂ ਦਾ ਪਿਆਰ ਤਾਂ  
ਹਰ ਕੋਈ ਏ ਪਾਉਣਾ ਚਾਹੁੰਦਾ
ਪਾਕ ਰੂਹ ਦੀ ਤਲਾਸ਼
ਖੌਰੇ ਕਿਥੇ ਮੁਕੇਗੀ
ਮੇਰੀ ਪਿਆਰ  ਦੀ ਤਲਾਸ਼
ਖੌਰੇ ਕਿਥੇ ਮੁਕੇਗੀ

ਮੰਦਿਰਾ ਤੇ ਮਸਜਿਦਾਂ ਚ'
ਬੜੀ ਵਾਗਿਆ ਹਾਂ ਮੈਂ ,
ਉਸ ਰਬ ਦੀ ਤਲਾਸ਼
ਖੌਰੇ ਕਿਥੇ ਮੁਕੇਗੀ
ਮੇਰੀ ਪਿਆਰ  ਦੀ ਤਲਾਸ਼
ਖੌਰੇ ਕਿਥੇ ਮੁਕੇਗੀ

ਜ਼ਿੰਦਗੀ ਚ' ਬੜੀ ਦੇਰ ਤੋਂ
ਮੱਸਿਆ ਜਹੇ ਹਨੇਰੇ  ਨੇ
ਇਕ ਚੰਨ ਵਾਲੀ ਆਸ
ਖੌਰੇ ਕਿਥੇ ਮੁਕੇਗੀ
ਮੇਰੀ ਪਿਆਰ  ਦੀ ਤਲਾਸ਼
ਖੌਰੇ ਕਿਥੇ ਮੁਕੇਗੀ

ਇਹਨਾ ਨੈਨਾ ਨੂੰ  ਉਡੀਕ
ਹਰ ਪਲ ਓਹਦੀ ਰਹਿੰਦੀ
ਓਹਨੂੰ ਮਿਲਨੇ ਦੀ ਆਸ
ਖੌਰੇ ਕਿਥੇ ਮੁਕੇਗੀ

ਮੇਰੀ ਪਿਆਰ ਦੀ ਤਲਾਸ਼
ਖੌਰੇ ਕਿਥੇ ਮੁਕੇਗੀ ,
ਇਸ ਦਿਲ ਦੀ ਪਿਆਸ
ਖੌਰੇ ਕਿਥੇ ਮੁਕੇਗੀ
ਮੇਰੀ ਪਿਆਰ ਦੀ ਤਲਾਸ਼.........

'ਗੋਲਡੀ' ਗੁਰਜੀਤ  9855434038
************************************************************

ਗਗਨ ' ਮੁਰੀਦ '
 ਗੀਤ ਮੇਰਾ
ਕੁਝ ਇਸ ਤਰਾਂ ਹੈ ਗੀਤ ਮੇਰਾ,ਜੇ ਤੂੰ ਸੁਣੇ ਤਾਂ ਮੈਂ ਸੁਣਾ ਦੇਵਾਂ
ਇਹ ਅਲਫ਼ਾਜ ਮੇਰੀ ਕਮਾਈ ਨੇ, ਜੇ ਕਹੇ ਤਾਂ ਭੇਂਟ ਚੜਾ ਦੇਵਾਂ..
ਮੇਰਾ ਗੀਤ ਸੱਜਣ ਦੇ ਮੁੱਖ ਵਰਗਾ,ਜੀਹਨੂੰ ਸਾਹਮਣੇ ਬਹਿ ਮੈਂ ਨਿਹਾਰ  ਰਿਹਾਂ  ,
ਜਾਂ ਕਿਸੇ ਕੁਆਰੀ ਦਾ ਜੋਬਨ,ਜੀਹਨੂੰ ਸੱਖੀਆਂ ਦਾ ਸਾਥ ਸ਼ਿੰਗਾਰ ਰਿਹਾਂ ,
ਇਹ ਗੀਤ ਮੇਰਾ ਅੱਜ ਸੋਹਣੇ ਦੇ, ਮੈਂ ਹੋਠਾਂ ਨਾਲ਼ ਛੁਹਾ ਦੇਵਾਂ,
 ਕੁਝ ਇਸ ਤਰਾਂ ਹੈ ਗੀਤ ਮੇਰਾ,ਜੇ ਤੂੰ ਸੁਣੇ ਤਾਂ ਮੈਂ ਸੁਣਾ ਦੇਵਾਂ..

ਇਸ ਦੁਨੀਆਂ ਦੀ ਫ਼ੁੱਲਵਾੜੀ ਚੋਂ, ਫ਼ੁੱਲ ਚੁੱਗਦਿਆਂ ਕੰਡੇ ਖਾ ਲਏ ਨੇ,
ਕੰਡਿਆਂ ਦੇ ਦਰਦ ਤਾਂ ਜਰ ਲਏ ਨੇ, ਫ਼ੁੱਲਾਂ ਦੇ ਗੀਤ ਬਣਾ ਲਏ ਨੇ,
ਜੇ ਆਖੇਂ ਹਾਰ ਇਹ ਗੀਤਾਂ ਦੇ, ਤੇਰੇ ਗਲ਼ ਸੱਜਣਾ ਪਾ ਦੇਵਾਂ,
ਕੁਝ ਇਸ ਤਰਾਂ ਹੈ ਗੀਤ ਮੇਰਾ, ਜੇ ਤੂੰ ਸੁਣੇ ਤਾਂ ਮੈਂ ਸੁਣਾ ਦੇਵਾਂ..

ਕੋਈ ਬਾਕੀ ਨਹੀਂ ਇਤਬਾਰ ਲਈ, ਮੇਰੇ ਗੀਤ ਹੀ ਮੇਰੇ ਸਾਥੀ ਨੇ,
ਜਦ ਰੋ ਦੇਵਾਂ ਏ ਰੋ ਦੇਂਦੇ, ਮੇਰੇ ਵਾਂਗ ਹੀ ਇਹ ਜਜ਼ਬਾਤੀ ਨੇ,
 ਇਹ ਜਿੰਦਗੀ ਦੀ ਵਸੀਅਤ ਵੇ, ਮੈਂ ਨਾਂ ਗੀਤਾਂ ਦੇ ਲਾ ਦੇਵਾਂ,
ਕੁਝ ਇਸ ਤਰਾਂ ਹੈ ਗੀਤ ਮੇਰਾ,ਜੇ ਤੂੰ ਸੁਣੇ ਤਾਂ ਮੈਂ ਸੁਣਾ ਦੇਵਾਂ..
ਏ ਅਲਫ਼ਾਜ ਮੇਰੀ ਕਮਾਈ ਨੇ,ਜੇ ਕਹੇ ਤਾਂ ਭੇਂਟ ਚੜਾ ਦੇਵਾਂ..........
- ਗਗਨ "ਮੁਰੀਦ" 9417493186
*************************************************************
 

ਸੁਰਜੀਤ ਜੱਸ
 ਮੁਹਬਤ
ਮੈਨੂ ਤਾਂ ਯਾਰੋ
ਮੇਰੀ ਮੁਹਬਤ ਨੇ ਮਰਿਆ
ਕਦੇ ਦਿਲ ਨੇ ਤੇ ਕਦੇ ਨੈਣਾਂ ਨੇ ਕੀਤੀ
ਸ਼ਰਾਰਤ ਨੇ ਮਰਿਆ
ਬੇਤੁਕੇ ਸਵਾਲਾਂ ਦੇ
ਹੁਣ ਤੱਕ ਜਵਾਬ ਲਭਦਾ ਰਿਹਾ
ਉਸਦੇ ਨੈਣਾਂ ਨੇ ਪਾਈ ਇਕ
ਬੁਝਾਰਤ ਨੇ ਮਰਿਆ
ਮੇਰੀ ਹੀ ਭੁੱਲ ਹੈ
ਕਸੂਰ ਉਸਦਾ ਕੋਈ ਨਹੀਂ
ਜਾਣ ਬੁਝ ਕੇ ਗਲਤੀਆਂ ਕਰਨ ਦੀ
ਆਦਤ ਨੇ ਮਰਿਆ
ਦਿਲ ਬੇਈਮਾਨ ਮੇਰਾ
ਇਕ ਚੇਹਰੇ ਤੇ ਕਦੀਂ ਟਿਕਦਾ ਨਹੀਂ  
ਇਸਨੂੰ ਹਰ ਹਸੀਨ ਚੇਹਰੇ ਦੀ
ਨਜ਼ਾਕਤ ਨੇ ਮਰਿਆ
ਵਕਤ ਨਹੀਂ ਮਿਲਿਆ
ਇਸ਼ਕ਼ ਦੀ ਅੱਗ ਸੇਕਣ ਲਈ
'ਜੱਸ' ਨੂੰ ਭੈੜੇ ਵਕਤ ਦੀ
ਬਗਾਵਤ ਨੇ ਮਰਿਆ
ਸੁਰਜੀਤ 'ਜੱਸ' 9914181321